ਹਥਲੀ ਪੁਸਤਕ ‘ਗੁਰਮਤਿ ਗਿਆਨ ਸਰੋਵਰ’ ਵਿਚ 24 ਵੱਖ ਵੱਖ ਲੇਖਾਂ ਰਾਹੀਂ ਗੁਰਮਤਿ ਸਿਧਾਂਤ ਪੇਸ਼ ਕੀਤਾ ਹੈ ਅਤੇ ਵਿਸ਼ੇ ਵੀ ਉਹ ਚੁਣੇ ਹਨ ਜਿਨ੍ਹਾਂ ਉਪਰ ਆਮ ਕਥਾਵਾਚਕ ਘਟ ਹੀ ਬੋਲਦੇ ਹਨ ਅਤੇ ਲਿਖਾਰੀ ਭੀ ਘਾਟ ਹੀ ਲਿਖਦੇ ਹਨ । ਇਹਨਾਂ ਵਿਚ ਬਹੁਤ ਐਸੇ ਲੇਖ ਹਨ ਜਿਨ੍ਹਾਂ ਦਾ ਅਧਿਐਨ ਕਰਕੇ ਸਿੱਖ ਗੁਰ-ਸ਼ਬਦ ਦੀ ਕਮਾਈ ਕਰਨ ਵਾਲਾ ਬਣ ਸਕਦਾ ਹੈ । ਇਹ ਪੁਸਤਕ ‘ਜਗਤ ਰਚਨਾ’ ਤੋਂ ਆਰੰਭ ਕਰਕੇ ‘ਨਦਰਿ ਦਾ ਸੰਕਲਪ’ ਤੇ ਸਮਾਪਤ ਕੀਤੀ ਗਈ ਹੈ ।