ਧਾਰਮਿਕ ਕਾਵਿ ਪਰੰਪਰਾ ਵਿਚ ਸ਼ੇਖ ਫ਼ਰੀਦ ਜੀ ਦੀ ਰਚਨਾ ਨੂੰ ਮਹੱਤਵਪੂਰਣ ਸਥਾਨ ਪ੍ਰਾਪਤ ਹੈ । ਆਪ ਜੀ ਦੇ ਜੀਵਨ ਬਾਰੇ ਭਾਵੇਂ ਵੱਖ ਵੱਖ ਅਦਾਰਿਆਂ ਤੇ ਯੂਨੀਵਰਸਿਟੀਆਂ ਵਲੋਂ ਕਈ ਵਿਸ਼ੇਸ਼ ਅੰਕ ਪ੍ਰਕਾਸ਼ਤ ਹੋ ਚੁਕੇ ਹਨ ਪਰ ਉਨ੍ਹਾਂ ਵਿਚ ਕਾਵਿ ਤੇ ਸਾਹਿਤਕ ਪੱਖ ਨੂੰ ਉਘੇੜਨ ਦਾ ਹੀ ਵਧੇਰੇ ਉਪਰਾਲਾ ਕੀਤਾ ਗਿਆ ਹੈ । ਫ਼ਰੀਦ ਜੀ ਦੀ ਬਾਣੀ ਦੇ ਅੰਤਰੀਵ ਭਾਵਾਂ ਨੂੰ ਵਿਰੋਲਣ ਦਾ ਜਤਨ ਬਹੁੱਤ ਘੱਟ ਹੋਇਆ ਹੈ ।