ਇਸ ਪੁਸਤਕ ਵਿਚ ਸ੍ਰੀ ਦਸਮੇਸ਼ ਜੀ ਦੇ ਜੀਵਨ ਦੇ ਸਤ ਰੰਗ ਤੇ ਉਨ੍ਹਾਂ ਦੀ ਬਾਣੀ ਦੇ ਸਤ ਪੱਖ ਦਰਸਾਏ ਗਏ ਹਨ। ਉਨ੍ਹਾਂ ਦਾ ਜੀਵਨ ਉਦੈ, ਵਿਰਸਾ, ਬਾਲਾ ਪ੍ਰੀਤਮ, ਤਿਆਰੀ, ਸਿਰਜਣਾ, ਸੰਘਰਸ਼ ਤੇ ਸੰਪੂਰਨਤਾ ਦੇ ਸਿਰਲੇਖਾਂ ਹੇਠ ਵਰਣਨ ਕੀਤਾ ਗਿਆ ਹੈ ਅਤੇ ਉਨ੍ਹਾਂ ਦਾ ਸਾਹਿਤ ‘ਅੰਮ੍ਰਿਤ ਬਾਣੀਆਂ’, ‘ਅਕਾਲ ਉਸਤਤਿ’, ‘ਬਚਿੱਤ੍ਰ ਨਾਟਕ’, ‘ਪ੍ਰਭੂ ਆਰਾਧਨਾ’, ‘ਗਿਆਨ ਪ੍ਰਬੋਧ’, ‘ਧਰਮ ਯੁੱਧ ਕਾ ਚਾਓ’ ਤੇ ‘ਜ਼ਫਰਨਾਮਾ (ਚੜ੍ਹਦੀ ਕਲਾ)’ ਦੇ ਸਿਰਲੇਖਾਂ ਹੇਠ ਸੰਕਲਿਤ ਕੀਤਾ ਗਿਆ ਹੈ।