‘ਬਚਿਤ੍ਰ ਨਾਟਕ’ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਨਾਂ ਨਾਲ ਸੰਬੰਧਿਤ ਇਕ ਵਿਵਾਦ-ਗ੍ਰਸਤ ਰਚਨਾ ਹੈ, ਜੋ ਆਤਮ – ਕਥਾ ਦੀ ਸ਼ੈਲੀ ਵਿਚ ਲਿਖੀ ਹੋਈ ਹੈ । ਇਹ 14 ਅਧਿਆਵਾਂ ਵਿਚ ਲਿਖੀ ਗਈ ਹੈ । ਇਸ ਰਚਨਾ ਦਾ ਮਨੋਰਥ ਇਹ ਵੀ ਹੈ ਕਿ ਗੁਰੂ ਗ੍ਰੰਥ ਸਾਹਿਬ ਵਿਚ ਆਏ ਪੌਰਾਣਿਕ ਮਿਥਿਹਾਸਕ ਤੇ ਇਤਿਹਾਸਕ ਹਵਾਲਿਆ ਦਾ ਕੋਸ਼ ਬਣ ਸਕੇ ਤੇ ਇਤਿਹਾਸ ਖੋਜੀਆਂ ਨੂੰ ਇਕੋ ਥਾਂ ਇਕੱਠੀ ਹੋਈ ਸਮੱਗਰੀ ਮਿਲ ਸਕੇ । ਇਸ ਵਿਚ ਲੇਖਕ ਨੇ ਸ੍ਰਿਸ਼ਟੀ ਰਚਨਾ, ਦੈਂਤਾ, ਦੇਵਤਿਆਂ, ਅਵਤਾਰਾਂ, ਰਾਮ, ਲਊ, ਕੁਸ਼, ਕਈ ਰਾਜਿਆਂ, ਬੇਦੀ ਤੇ ਸੋਢੀ ਵੰਸ਼ਾ ਦੀ ਉਤਪਤੀ ਦਾ ਵਰਣਨ ਹੈ ।