ਮਾਸ਼ ਸ਼ਰਾਬ ਸੰਬੰਧੀ ਗੁਰਮਤਿ ਦਾ ਸਹੀ ਦ੍ਰਿਸ਼ਟੀਕੋਣ ਸੰਗਤਾਂ ਨੂੰ ਦ੍ਰਿਸ਼ਟਾਇਆ ਹੀ ਨਹੀਂ ਸੀ ਜਾ ਰਿਹਾ । ਇਸ ਦੇ ਉਲਟ ਮਾਸ ਜਿਹੀ ਭ੍ਰਿਸ਼ਟ ਵਸਤੂ ਨੂੰ ਝਟਕਾ ਤੇ ਮਹਾਂ ਪ੍ਰਸ਼ਾਦ ਜਿਹੇ ਨਾਉਂ ਦੇ ਕੇ ਇਸ ਦੇ ਸੇਵਨ ਪੱਖ ਵਿਚ ਪ੍ਰਚੰਡ ਪਰਚਾਰ ਹੋ ਰਿਹਾ ਹੈ । ਇਸ ਭ੍ਰਿਸ਼ਟ-ਅਹਾਰ ਸੰਬੰਧੀ ਗੁਰਮਤਿ ਦਾ ਸਪੱਸ਼ਟ ਦ੍ਰਿਸ਼ਟੀਕੋਣ ਪਾਵਨ ਗੁਰਬਾਣੀ ਅਤੇ ਗੁਰ-ਇਤਿਹਾਸ ਦੀ ਰੌਸ਼ਨੀ ਵਿਚ ਪਰਤੱਖ, ਪ੍ਰਮਾਣੀਕ ਅਤੇ ਸਪੱਸ਼ਟ ਪ੍ਰਮਾਣਾਂ ਰਾਹੀਂ ਸੰਗਤਾਂ ਦੀ ਦ੍ਰਿਸ਼ਟੀ-ਗੋਚਰ ਕੀਤਾ ਗਿਆ ਹੈ ।