ਇਹ ਪੁਸਤਕ ਨਾ ਕੇਵਲ ਗੁਰ ਸਿਖਾਂ ਲਈ ਸਗੋਂ ਸਾਰੀ ਮਨੁਖਤਾ ਲਈ ਨਾਮ-ਸਿਮਰਨ ਦਾ ਮਾਰਗ ਦਰਸ਼ਨ ਕਰਦੀ ਹੈ । ਸਿਮਰਨ ਪਰਮਾਤਮਾ ਮਿਲਾਪ ਦੀ ਪਉੜੀ ਹੈ । ਸਿਮਰਣ ਆਤਮਕ ਸਫਰ ਹੈ ਜਿਸ ਨਾਲ ਸਥੂਲ ਤੋਂ ਸੂਖਮ ਮੰਡਲਾਂ ਤਕ ਪੁੱਜ ਜਾਈਦਾ ਹੈ । ਸਿਮਰਨ-ਅਭਿਆਸੀ ਨੂੰ ਮਨ ਦੀ ਇਕਾਗਰਤਾ, ਵਿਚਾਰਾਂ ਤੋਂ ਛੁਟਕਾਰਾ, ਮਨ ਦੀ ਅਡੋਲਤਾ ਮਨ ਵਿਚ ਦੈਵੀ-ਗੁਣਾਂ ਦਾ ਪ੍ਰਵੇਸ਼, ਹਉਮੈ ਦਾ ਵਿਨਾਸ਼ ਅਤੇ ਅਕਾਲ ਪੁਰਖ ਦੀ ਨਿਕਟਤਾ ਪ੍ਰਾਪਤੀ ਹੁੰਦੀ ਹੈ । ਬੀਰ ਜੀ ਨੇ ਨਾਮ-ਜਪਣ ਦੇ ਢੰਗ ਸਥਾਨ, ਸਮਾਂ ਅਤੇ ਅਵਸਥਾਵਾਂ ਵੀ ਖੋਲ੍ਹ ਕੇ ਦਸੀਆਂ ਹਨ । ਪੁਸਤਕ ਦੇ ਸਾਰੇ ਲੇਖ ਹੀ ਅਨਮੋਲ ਮੋਤੀ ਹਨ । ਬੰਦਗੀ ਨਾਮਾ ਹੀਰੇ ਜਾਵਹਰਾਤ ਦੀ ਖਾਣ ਹੈ ।