‘ਸਿਮਰਮ ਮਹਿਮਾ’ ਵਿੱਚ ਭਾਈ ਸਾਹਿਬ ਜੀ ਨੇ ਨਾਮ ਅਤੇ ਸਿਮਰਨ ਨੂੰ ਅਨੇਕ ਪੱਖਾਂ ਤੋਂ ਲੜੀਵਾਰ ਉਸਾਰਿਆ ਅਤੇ ਵੀਚਾਰਿਆ ਹੈ, ਤਾਕਿ ਜਗਿਆਸੂ ਨੂੰ ਨਾਮ-ਮੰਜ਼ਲ ਤੱਕ ਪਹੁਚੰਣ ਵਿਚ ਕੋਈ ਦਿਕਤ ਪੇਸ਼ ਨਾਂਹ ਆਵੇ । ਆਮ ਲੋਕਾਂ ਦੇ ਮਨਾਂ ਵਿਚ ਨਾਮ-ਸਿਮਰਨ ਸੰਬੰਧੀ ਜੋ ਸ਼ੰਕੇ ਉਤਪੰਨ ਹੁੰਦੇ ਰਹਿੰਦੇ ਹਨ ਉਨ੍ਹਾਂ ਨੂੰ ਵੀ ਨਾਲ-ਨਾਲ ਗੁਰਬਾਣੀ ਪਰਮਾਣਾਂ ਰਾਹੀਂ ਅਤੇ ਅਨੁਭਵੀ ਤਜਰਬਿਆਂ ਰਾਹੀਂ ਵਧੀਆ ਢੰਗ ਨਾਲ ਨਜਿਠਿਆ ਹੈ ।