ਇਸ ਪੁਸਤਕ ਵਿਚ ‘ਸਿਮਰਨ’ ਦੀ ਪਰਿਭਾਸ਼ਾ, ਵਿਆਖਿਆ ਅਤੇ ਵਿਧੀਆਂ ਦਰਸਾਈਆਂ ਗਈਆਂ ਹਨ; ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚੋਂ ਪ੍ਰਾਪਤ ਸਮਾਜਿਕ ਤੇ ਰਾਜਨੀਤਕ ਅਵਸਥਾ ਦੀ ਚਰਚਾ ਕੀਤੀ ਗਈ ਹੈ; ‘ਸਿਮਰਨ’ ਦੇ ਪ੍ਰਭਾਵ ਨੂੰ ਵਿਗਿਆਨਕ ਦ੍ਰਿਸ਼ਟੀ ਤੋਂ ਵਿਚਾਰਿਆ ਤੇ ਉਭਾਰਿਆ ਗਿਆ ਹੈ ਅਤੇ ਨਰੋਏ ਸਮਾਜ ਦੀ ਸਿਰਜਣਾ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਦਰਸਾਏ ਪਹਿਲੂਆਂ ਦੀ ਅਜੋਕੇ ਸਮੇਂ ਵਿਚ ਪ੍ਰਸੰਗਕਤਾ ਦਰਸਾਈ ਗਈ ਹੈ । ਇਸ ਪੁਸਤਕ ਦੀ ਸਿਰਜਣਾ ਕਰਦਿਆਂ ਲੇਖਕ ਨੇ ਗੁਰਮਤਿ ਦੇ ਚੌਖਟੇ ਵਿਚ ਰਹਿੰਦਿਆਂ ਸਾਰੇ ਪਹਿਲੂਆਂ ਨੂੰ ਗੁਰਬਾਣੀ ਆਧਾਰਿਤ ਵਿਚਾਰਿਆ ਤੇ ਉਸਾਰਿਆ ਹੈ ।