ਇਹ ਪੁਸਤਕ ਸ. ਮੇਵਾ ਸਿੰਘ ਗਰੇਵਾਲ ਦੁਆਰਾ ਮਸਕੀਨ ਜੀ ਦੇ ਲੈਕਚਰਾਂ ਦਾ ਲਿਖਤੀ ਰੂਪ ਹੈ। ਪੁਸਤਕ ਦਾ ਸਿਰਲੇਖ ਸਭੁ ਕਿਛੁ ਤੇਰਾ ਇਸੇ ਗੱਲ ਦਾ ਲਖਾਇਕ ਹੈ ਕਿ ਇਹ ਸਭ ਲੀਲ੍ਹ ਉਸੇ ਪਰਮਾਤਮਾ ਦੀ ਹੈ ਤੇ ਮਸਕੀਨ ਜੀ ਰਾਹੀਂ ਪ੍ਰਗਟ ਹੋਏ ਇਹ ਬੋਲ ਵੀ ਉਸੇ ਦੀਆਂ ਵਡੀਆਈਆਂ ਨੂੰ ਚਿਤਾਰਦੇ ਹਨ। ਜੇਕਰ ਇਨ੍ਹਾਂ ਬੋਲਾਂ ਰਾਹੀਂ ਇਹ ਅਹਿਸਾਸ ਸਾਡੇ ਧੁਰ ਅੰਦਰ ਸਮਾ ਜਾਵੇ ਤਾਂ ਹਉਮੈ ਦੀ ਕੂੜ-ਦੀਵਾਰ ਟੁੱਟ ਜਾਵੇਗੀ ਤੇ ਪ੍ਰਭੂ-ਪਿਤਾ ਦੇ ਦਰ ਦੀਆਂ ਬਖਸ਼ਿਸ਼ਾਂ ਨਾਲ ਨਿਹਾਲੋ-ਨਿਹਾਲ ਹੋ ਸਕਾਂਗੇ।