ਮਨੁਖ ਦਾ ਜੀਵਨ ਬਹੁਤ ਬਹੁਮੁੱਲਾ ਹੈ । ਇਸ ਦਾ ਅੱਧਾ ਜੀਵਨ ਅੰਦਰ ਹੈ ਤੇ ਅੱਧਾ ਬਾਹਰ । ਸੰਸਾਰ ਵਿਚ ਵਿਚਰਦਿਆਂ ਇਸ ਦੇ ਮਨ ਤੇ ਧਨ ਦਾ ਪ੍ਰਭਾਵ, ਆਸ ਪਾਸ ਨੂੰ ਦੇਖ ਕੇ ਦੁਨਿਆਵੀ ਲੋੜਾਂ ਦੀ ਪੂਰਤੀ ਦਾ ਪ੍ਰਭਾਵ ਬਹੁਤ ਪੈਂਦਾ ਹੈ । ਇਸਨਾਨ ਕੋਸ਼ਿਸ਼ ਕਰਦਾ ਹੈ ਕਰਮ ਕਰਕੇ ਉਸ ਤੋਂ ਬਚ ਸਕੇ ਇਸ ਕਰਕੇ ਸਮਾਜਿਕ ਰਿਸ਼ਤੇ ਜੋੜਦਾ ਹੈ ਪਰ ਸਹੀ ਰਿਸ਼ਤੇ ਨ ਜੁੜਣ ਕਰਕੇ ਬਿਰਧ ਅਵਸਥਾ ਦੀ ਪੀੜਾ ਇਸ ਨੂੰ ਤੰਗ ਕਰਦੀ ਹੈ । ਇਹ ਪੁਸਤਕ ਪਾਠਕ ਜਨਾਂ ਨੂੰ ਮਸਕੀਨ ਜੀ ਦੁਆਰਾ ਦਸੇ ਨੁਕਤਿਆਂ ਨੂੰ ਆਪਣੇ ਜੀਵਨ ਵਿਚ ਅਪਨਾ ਕੇ ਜਿਉਣ ਦਾ ਢੰਗ ਹੋਰ ਸੁਚੱਜਾ ਬਣਾਉਣ ਵਿਚ ਸਹਾਇਕ ਹੋਵੇਗੀ ।