ਇਸ ਪੁਸਤਕ ਵਿਚ ਲੇਖਕ ਦੁਆਰਾ (੧) ਸੁਪਨੇ ਬਾਰੇ ਵਿਚਾਰ; (੨) ਸਿੱਖ ਦਾ ਸੁਪਨਾ, ਵਿਚਾਰ ਤੇ ਜੀਵਨ-ਪਲਟਾ; (੩) ਕੇਤਿਆ ਦੂਖ ਭੂਖ ਸਦ ਮਾਰ॥ ਏਹਿ ਭਿ ਦਾਤਿ ਤੇਰੀ ਦਾਤਾਰ॥ (੪) ਜੀਵ ਜਾਗਦਾ ਵੀ ਸੁੱਤਾ ਪਿਆ ਹੈ; (੫) ਅਕਾਲ ਪੁਰਖ ਦੀ ਨਦਰਿ ਖਿੱਚਣ ਲਈ ਕੀ ਗੁਣ ਹੋਣੇ ਚਾਹੀਦੇ ਹਨ; (੬) ਸਹਿਜ ਅਵਸਥਾ, ਵਿਸ਼ਿਆਂ ਬਾਰੇ ਵਿਚਾਰ ਪ੍ਰਗਟ ਕਰਨ ਦਾ ਯਤਨ ਕਰਨ ਦਾ ਜਤਨ ਕੀਤਾ ਹੈ। ਇਹ ਪੁਸਤਕ ਜਗਿਆਸੂਆਂ ਨੂੰ ਆਤਮਿਕ ਪੰਥ ’ਤੇ ਚੱਲਣ ਅਤੇ ਸੰਸਾਰ ਵਿਚ ਸਾਵਧਾਨ ਹੋ ਕੇ ਵਿਚਰਨ ਲਈ ਲਾਹੇਵੰਦ ਸਾਬਤ ਹੋਵੇਗੀ।