ਹਰ ਜੀਵ ਦਾ ਇਸ ਸੰਸਾਰ ਵਿਚ ਆਉਣ ਦਾ ਕੋਈ ਮਨੋਰਥ ਹੈ। ਏਸੇ ਮਨੋਰਥ ਦੀ ਪੂਰਤੀ ਲਈ ਅਕਾਲ ਪੁਰਖ ਨੇ ਸਮੇਂ ਸਮੇਂ ਸਿਰ ਮਹਾਂਪੁਰਖਾਂ ਨੂੰ ਭੇਜ ਕੇ, ਉਨ੍ਹਾਂ ਰਾਹੀਂ ਸੰਸਾਰੀ ਜੀਵਾਂ ਨੂੰ ਇਸ ਭਵਜਲ-ਸੰਸਾਰ ਤੋਂ ਪਾਰ ਹੋਣ ਦਾ ੳਪਦੇਸ਼ ਦਿੱਤਾ। ਪਰ ਮੰਦਭਾਗੀ ਜੀਵ ਇਹਨਾਂ ਉਪਦੇਸ਼ਾਂ ’ਤੇ ਚੱਲਣ ਦੀ ਥਾਂ ਬੁਰਿਆਈਆਂ ਵਿਚ ਫਸੇ ਪਏ ਹਨ ਤੇ ਇਸ ਤਰ੍ਹਾਂ ਇਹ ਸੰਸਾਰ ਉਹਨਾਂ ਲਈ ਦੁੱਖਾਂ, ਕਸ਼ਟਾਂ ਦਾ ਅਖਾੜਾ ਬਣਿਆ ਪਿਆ ਹੈ, ਜਿਸ ਕਾਰਨ ਸਭ ਸੰਸਾਰੀ ਜੀਵ ਦੁਖੀ ਹਨ। ਲੇਖਕ ਨੇ ਇਸ ਪੁਸਤਕ ਵਿਚ (੧) ਜੀਵਨ ਕੀ ਹੈ?, (੨) ਮਨ ਦਾ ਜੋਤਿ ਸਰੂਪ, (੩) ਸਿਮਰਨ, (੪) ਅਕਾਲ ਪੁਰਖ ਦਾ ਮਿਲਾਪ ਕਿਵੇਂ ਹੋਵੇ? ਬਾਰੇ ਲਿਖਣ ਦਾ ਯਤਨ ਕੀਤਾ ਹੈ। ਆਤਮਕ ਉਡਾਰੀਆਂ ਮਾਰਨ ਵਾਲੇ ਗੁਰਮੁਖ ਪਾਠਕਾਂ ਨੂੰ ਇਹ ਪੁਸਤਕ ਹੋਰ ਉਚੇਰੀ ਅਵਸਥਾ ਵਿਚ ਲੈ ਜਾਣ ਲਈ ਸਹਾਇਤਾ ਕਰੇਗੀ।