‘ਸਾਡੇ ਵਿਚਾਰ’ ਅਰਥਾਤ ‘ਖਿਆਲ ਸ਼ਕਤੀ’ ਭਾਈ ਸਾਹਿਬ ਸ. ਰਘਬੀਰ ਸਿੰਘ ਬੀਰ ਦੀ ਸੰਖੇਪ ਰਚਨਾ ਇਸ ਮਹਾਨ ਮਨੋਵਿਗਿਆਨਕ ਸੱਚ ਨੂੰ ਪ੍ਰਗਟ ਕਰਦੀ ਹੈ ਕਿ ਮਨੁੱਖੀ ਸ਼ਖਸੀਅਤ ਦੀ ਉਸਾਰੀ ਵਿਚ ਸਭ ਤੋਂ ਵੱਧ ਪ੍ਰਭਾਵ ਮਨ ਦਾ ਹੁੰਦਾ ਹੈ । ‘ਬੀਰ’ ਜੀ ਨੇ ਬੜੇ ਸੁਚੱਜੇ ਢੰਗ ਨਾਲ ਸਿੱਧ ਕੀਤਾ ਹੈ ਕਿ ਮਨੁੱਖ ਦਾ ਆਚਾਰ, ਵਿਹਾਰ, ਰਹਿਤ ਬਹਿਤ ਉਸ ਦੇ ਖਿਆਲਾਂ ਦਾ ਪ੍ਰਤੀਬਿੰਬ ਹੁੰਦਾ ਹੈ । ਨਿਰਸੰਦੇਹ ਇਹ ਸੰਖੇਪ ਪੁਸਤਕ ਵਿਸ਼ਾਲ ਦ੍ਰਿਸ਼ਟੀ ਨੂੰ ਪੇਸ਼ ਕਰਦੀ ਹੈ, ਜੀਵਨ ਨੂੰ ਚੜ੍ਹਦੀ ਕਲਾ ਪ੍ਰਦਾਨ ਕਰਦੀ ਹੈ ਅਤੇ ਜੀਵਨ ਨੂੰ ਅਨੰਦਮਈ, ਵਿਗਾਸਮਈ ਬਣਾਉਣ ਦੀ ਸੋਹਣੀ ਕੁੰਜੀ ਹੈ ।