ਇਸ ਪੁਸਤਕ ਵਿਚ ਪਿਛਲੇ ਚਾਰ ਸੌ ਸਾਲਾਂ ਵਿਚ ਇਸ ਅਮੀਰ ਪਰੰਪਰਾ ਨਾਲ ਜੁੜੇ ਰਬਾਬੀਆਂ-ਰਾਗੀਆਂ ਤੇ ਸਾਜ਼ਿੰਦਿਆਂ ਦੀਆਂ ਜ਼ਿੰਦਗੀਆਂ ਤੇ ਪ੍ਰਾਪਤੀਆਂ ਦੇ ਬਿਉਰੇ ਦਿੱਤੇ ਗਏ ਹਨ। ਇਸ ਵਿਚ ਲੇਖਕ ਵੱਲੋਂ ਦਿੱਤੀ ਜਾਣਕਾਰੀ ਹੈਰਤ-ਅੰਗੇਜ਼ ਹੈ। ਲੇਖਕ ਆਪਣੀ ਇਸ ਕਿਤਾਬ ਨੂੰ ਰੇਖਾ-ਚਿੱਤਰਾਂ ਦਾ ਸੰਗ੍ਰਹਿ ਨਹੀਂ ਬਣਾਉਂਦਾ, ਬਲਕਿ ਇਤਿਹਾਸ ਲੇਖਣ ਦਾ ਕਾਰਜ ਕਰਦਾ ਹੈ। ਉਸ ਦਾ ਹੰਭਲਾ ਹਰ ਐਂਟਰੀ ਨੂੰ ਇਨਸਾਈਕਲੋਪੀਡੀਆ ਵਾਲੇ ਰੂਪ ਵਿਚ ਪੇਸ਼ ਕਰਨ ਦਾ ਹੈ। ਇਹ ਦੂਸਰਾ ਸੰਸਕਰਣ ਸੋਧਿਆ ਅਤੇ ਵਧਾਇਆ ਹੋਇਆ ਹੈ।