‘ਗੁਰਬਾਣੀ ਵਿਚ ਸੰਗੀਤ ਦਾ ਮਹੱਤਵ’ ਅਤੇ ‘ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਵਿਚ ਰਾਗ ਰਾਗਣੀਆਂ’ ਇਹ ਦੋ ਲੇਖ ਕਿਤਾਬ ਦੇ ਸ਼ੁਰੂ ਵਿਚ ਦਰਜ ਕੀਤੇ ਗਏ ਹਨ । ਲੇਖਲ ਨੇ ਲਿਖਿਆ ਹੈ ਕਿ ਜਦ ਕਦੇ ਗੁਰੂ ਸਾਹਿਬ ਆਪਣੀ ਮੌਜ ਵਿਚ ਆਉਂਦੇ, ਉਦੋਂ ਉਨ੍ਹਾਂ ਦੀ ਰਸਨਾ ਤੋਂ ਇਕ ਅਜਿਹਾ ਅਲੌਕਿਕ ਸੰਗੀਤ ਛਿੜਦਾ ਕਿ ਸਾਰੇ ਦਾ ਸਾਰਾ ਵਾਯੂਮੰਡਲ ਸੁਹਾਵਣਾ ਹੋ ਜਾਂਦਾ । ਰਾਗ ਅਤੇ ਉਪਰਾਗਾਂ ਦਾ ਵੇਰਵਾ ਦੇਣ ਉਪਰੰਤ ਤਬਲੇ ਅਤੇ ਤਾਲਾਂ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਗਈ ਹੈ ।