ਇਸ ਵਿਚ ਲੇਖਕ ਨੇ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਰਾਗਾਂ ਨਾਲ ਮੁਢਲੀ ਜਾਣ-ਪਛਾਣ ਕਰਵਾਉਣ ਉਪਰੰਤ ਬਾਕੀ ਰਾਗਾਂ ਦਾ ਵੀ ਸੰਖੇਪ ਵੇਰਵਾ ਦਿੱਤਾ ਗਿਆ ਹੈ । ਇਸ ਤੋਂ ਬਾਅਦ ਗੁਰਬਾਣੀ ਦੇ ਸ਼ਬਦਾਂ ਦੀਆਂ ਬੰਦਿਸ਼ਾਂ ਨੂੰ ਪੇਸ਼ ਕੀਤਾ ਹੈ । ‘ਸੰਗੀਤ ਪੱਧਤੀਆਂ’ ਸਿਰਲੇਖ ਹੇਠ ਲੇਖਕ ਨੇ ਉੱਤਰੀ ਸੰਗੀਤ ਪੱਧਤੀ ਅਤੇ ਦੱਖਣੀ ਸੰਗੀਤ ਪੱਧਤੀ ਬਾਰੇ ਦੱਸਿਆ ਹੈ ।