ਇਸ ਵਿਚ ਲੇਖਕ ਨੇ ‘ਸ੍ਰੀ ਰਾਗ ਦੀ ਮਹੱਤਤਾ’ ਬਾਰੇ ਬੜਾ ਖੋਜ ਭਰਪੂਰ ਲੇਖ ਲਿਖਿਆ ਹੈ । ਸੰਗੀਤ ਦੇ ਨਾਲ ਸੰਬੰਧਿਤ ਹੋਰ ਵੀ ਕਈ ਲੇਖ ਇਸ ਭਾਗ ਵਿਚ ਦਰਜ ਹਨ ਜਿਵੇਂ ਆਵਾਜ਼ ਦੀ ਉਤਪਤੀ, ਸੁਰਾਂ ਦੀ ਉਤਪਤੀ, ਸੂਖਮ ਬਾਣੀ, ਧਵਨੀ ਦੀ ਉਤਪਤੀ, ਅੰਦੋਲਨ ਦੇ ਪ੍ਰਕਾਰ, ਸਾਜ਼ਾਂ ਦੇ ਨਾਂਅ ਆਦੀ । ਲੇਖਕ ਨੇ ਵੱਖ –ਵੱਖ ਰਾਗਾਂ ਵਿਚ ਸ਼ਬਦਾਂ ਦੀਆਂ ਬੰਦਸ਼ਾਂ ਵੀ ਦਰਸਾਈਆਂ ਹਨ ।