ਸੰਗੀਤ ਕਲਾ ਬਾਰੇ ਗਿਆਨ ਭਰਪੂਰ ਅਤੇ ਵੱਡੇ-ਆਕਾਰੀ ਪੁਸਤਕ ‘ਸੁਰ ਸਿਮਰਨ ਸੰਗੀਤ’ ਦੀ ਰਚਨਾ ਸੱਤ ਭਾਗਾਂ ਵਿਚ ਕੀਤੀ ਗਈ ਹੈ । ਪੁਸਤਕ ਦੇ ਇਸ ਪਹਿਲੇ ਭਾਗ ਵਿਚ ਲੇਖਕ ਨੇ ਕੁਝ ਕੁ ਰਾਗਾਂ, ਸਰਲ ਸ਼ਬਦਾਂ ਅਤੇ ਤਾਲਾਂ ਬਾਰੇ ਚਾਨਣ ਪਾਇਆ ਹੈ । ਸਿਖਿਆਰਥੀਆਂ ਦੀ ਸਹੂਲਤ ਨੂੰ ਮੁੱਖ ਰੱਖਦਿਆਂ ਲੇਖਕ ਨੇ ਭਾਤਖੰਡੇ ਸੁਰਲਿਪੀ ਦੇ ਚਿੰਨ੍ਹਾਂ ਦੀ ਵਰਤੋਂ ਕੀਤੀ ਹੈ, ਜੋ ਕਿ ਆਮ ਪ੍ਰਚਲਿਤ ਵੀ ਹੈ ਅਤੇ ਸੁਖੈਨ ਵੀ ।