ਇਸ ਭਾਗ ਦੇ ਸ਼ੁਰੂ ਵਿਚ ‘ਸਿਰੀ ਰਾਗੁ ਦਾ ਸਰਲ ਪ੍ਰੀਚੈ’ ਕਰਵਾਇਆ ਗਿਆ ਹੈ । ਮਾਰੂ ਰਾਗ ਬਾਰੇ ਵਿਚਾਰ ਕਰਦਿਆਂ ਇਸ ਰਾਗ ਦੇ ਸ਼ਬਦਾਂ ਪ੍ਰਕਾਰਾਂ ਬਾਰੇ ਦੱਸਿਆ ਹੈ ਅਤੇ ਅਪ੍ਰਚਲਿਤ ਮਾਰੂ ਰਾਗਾਂ ਦਾ ਸੰਖੇਪ ਵੇਰਵਾ ਦਿੱਤਾ ਗਿਆ ਹੈ । ਇਸੇ ਤਰ੍ਹਾਂ ਰਾਗ ਤੁਖਾਰੀ ਦੇ ਪ੍ਰਕਾਰ ਅਤੇ ਔੜਵ-ਤੁਖਾਰੀ ਬਾਰੇ ਪਾਠਕਾਂ ਦੀ ਜਾਣ-ਪਛਾਣ ਕਰਾਈ ਗਈ ਹੈ । ਇਨ੍ਹਾਂ ਰਾਗਾਂ ਤੋਂ ਛੁੱਟ ਹੋਰ ਵੀ ਬਹੁਤ ਸਾਰੇ ਰਾਗਾਂ ਵਿਚ ਸ਼ਬਦਾਂ ਨੂੰ ਸੁਰਬੱਧ ਕੀਤਾ ਗਿਆ ਹੈ ।