ਪੁਸਤਕ ਦੇ ਆਰੰਭ ਵਿਚ ‘ਛਤਹਿ ਜੁਗਾ ਧੁੰਧੂਕਾਰਾ’ ਸਿਰਲੇਖ ਅਧੀਨ ਲੇਖਕ ਨੇ ਗੁਰਬਾਣੀ ਦੇ ਆਧਾਰ ਤੇ ਪਾਠਕਾਂ ਦੀ ਜਾਣ-ਪਛਾਣ ਬੜੇ ਖੋਜ ਭਰਪੂਰ ਢੰਗ ਨਾਲ ਕਰਵਾਈ ਹੈ । ਸ੍ਰਿਸ਼ਟੀ ਦੇ ਆਰੰਭ ਤੋਂ ਪਹਿਲਾਂ ਅਤੇ ਬਾਅਦ ਦੀ ਅਵਸਥਾ ਬਾਰੇ, ਆਹਤ ਅਤੇ ਅਨਾਹਤ ਬਾਰੇ ਚਾਨਣ ਪਾਉਂਦਿਆਂ ਦੱਸਿਆ ਹੈ ਕਿ ਸਭ ਤੋਂ ਪਹਿਲਾਂ ਨਾਦ ਦੀ ਉਤਪਤੀ ਹੋਈ ਅਤੇ ਉਸ ਤੋਂ ਬਾਅਦ ‘ਸ’ ਦੀ । ਆਜ਼ਾਦੀ ਤੋਂ ਬਾਅਦ ਸੰਗੀਤ ਦੀ ਦਸ਼ਾ’, ‘ਪੰਜਾਬ ਵਿਚ ਸੰਗੀਤ ਦਾ ਵਿਕਾਸ, ਰਾਗ, ਉਪਰਾਗ ਅਤੇ ਰਾਗਣੀਆਂ ਦੇ ਨਾਂਅ ਆਦਿ ਲਿਖਣ ਤੋਂ ਬਾਅਦ ਸੰਗੀਤ, ਗਾਇਨ, ਵਾਦਨ, ਨਿਤ, ਸੰਗੀਤ ਦੇ ਰੂਪ ਤੇ ਪ੍ਰਕਾਰ ਆਦਿ ਬਾਰੇ ਗਿਆਨ ਦਿੱਤਾ ਹੈ ।