ਇਸ ਵਿਚ ਕੀਰਤਨ ਦੀ ਮਹਾਨਤਾ ਦਰਸਾਈ ਗਈ ਹੈ । ਇਸ ਵਿਚ ਲੇਖਕ ਨੇ ਰਾਗ ਵਿੱਦਿਆ ਬਾਰੇ ਬੜੇ ਸਰਲ ਢੰਗ ਨਾਲ ਦੱਸਿਆ ਹੈ ਕਿ ਰਾਗ ਕਿਵੇਂ ਬਣਦਾ ਹੈ?, ਇਸ ਦਾ ਸਰੂਪ ਕੀ ਹੈ ? ਅਤੇ ਇਸ ਰਾਹੀਂ ਦੂਸਰੇ ਤੇ ਕਿਵੇਂ ਪ੍ਰਭਾਵ ਪਾਇਆ ਜਾਂਦਾ ਹੈ । ਰਾਗ ਦੇ ਨਿਯਮਾਂ, ਅੱਧਵ-ਦਰਸ਼ਕ ਸੁਰ, ਆਸ਼ਰਿਅ ਰਾਗ, ਸਥਾਈ, ਅੰਤਰਾ, ਜਾਤੀਆਂ ਤੇ ਉਪਜਾਤੀਆਂ, ਗ੍ਰਹਿ, ਨਿਆਸ, ਅਪਨਿਆਸ, ਸੰਨਿਆਸ, ਵਿਨਿਆਸ, ਤਾਲ ਦੀਆਂ ਮਾਤਰਾਵਾਂ, ਲੈਅਕਾਰੀਆਂ ਆਦਿ ਬਾਰੇ ਜਾਣਕਾਰੀ ਦਿੱਤੀ ਗਈ ਹੈ ।