ਇਹ ਪੁਸਤਕ ਪੰਜਾਬ ਦੀ ਅਮੀਰ ਸੰਗੀਤ ਵਿਰਾਸਤ ਵਿਚ ਹਾਸ਼ੀਏ 'ਤੇ ਵਿਚਰ ਰਹੇ ਫ਼ਨਕਾਰਾਂ ਦੇ ਇਤਿਹਾਸ ਨੂੰ ਉਲੀਕਣ ਦਾ ਯਤਨ ਹੈ । ਇਸ ਵਿਚ ਇਸਤ੍ਰੀ ਗਾਇਕਾਵਾਂ ਅਤੇ ਸਾਰੰਗੀ/ਤਬਲਾ ਨਵਾਜ਼ਾਂ ਦੇ ਸੰਗੀਤ ਜਗਤ ਨਾਲ ਜੁੜੇ ਦਿਲਚਸਪ ਅਫ਼ਸਾਨੇ ਦਰਜ ਹਨ । ਪੰਜਾਬ ਨਾਲ ਸੰਬੰਧਿਤ ਬਾਈਆਂ ਵੱਲੋਂ ਪਿਛਲੇ ਤਿੰਨ/ਚਾਰ ਸੌ ਸਾਲਾਂ ਦੌਰਾਨ ਸੰਗੀਤ ਜਗਤ ਵਿਚ ਪਾਈਆਂ ਅਹਿਮ ਪੈੜਾਂ ਨੂੰ ਲੇਖਕ ਨੇ ਇਸ ਪੁਸਤਕ ਵਿਚ ਬੜੀ ਸ਼ਿੱਦਤ ਤੇ ਖੋਜ ਨਾਲ ਸਾਹਮਣੇ ਲਿਆਂਦਾ ਹੈ । ਪੁਸਤਕ ਦੇ ਦੂਜੇ ਭਾਗ ਵਿਚ ਤਬਲੇ/ਸਾਰੰਗੀ ਦੇ ਪ੍ਰਮੁੱਖ ਵਜੰਤਰੀਆਂ ਬਾਰੇ ਵੀ ਰੌਚਿਕ ਜਾਣਕਾਰੀ ਦਿੱਤੀ ਗਈ ਹੈ, ਜਿਨ੍ਹਾਂ ਨੇ ਆਪਣੇ ਡੂੰਘੇ ਰਿਆਜ਼ ਤੇ ਮਿਹਨਤ ਨਾਲ ਇਸ ਖੇਤਰ ਵਿਚ ਆਪਣੀ ਅਮਿੱਟ ਛਾਪ ਛੱਡੀ । ਇਸ ਤਰ੍ਹਾਂ ਇਹ ਪੁਸਤਕ ਪੰਜਾਬ ਦੀ ਗੌਰਵਸ਼ਾਲੀ ਸੰਗੀਤ ਪਰੰਪਰਾ ਦੇ ਇਕ ਅਣਛੋਹੇ ਤੇ ਅਣਗੌਲੇ ਪੱਖ ਨੂੰ ਸਾਹਮਣੇ ਲਿਆ ਕੇ ਪੰਜਾਬ ਦੇ ਸੰਗੀਤ ਅਤੇ ਸਭਿਆਚਾਰ ਦੇ ਇਤਿਹਾਸ ਨੂੰ ਨਵਾਂ ਵਿਸਤਾਰ ਦੇ ਰਹੀ ਹੈ ।