ਪੰਜਾਬ ਵਿਚ ਫੈਲੀ ਪਲੇਗ ਦੌਰਾਨ ਭਾਈ ਰਣਧੀਰ ਸਿੰਘ ਜੀ ਨਾਇਬ ਤਸੀਲਦਾਰ ਵਜੋਂ ਅੰਗ੍ਰੇਜ਼ ਡਾਕਟਰ ਫਿ਼ਸ਼ਰ ਦੇ ਸਹਾਇਕ ਵਜੋਂ ਮੁਕੱਰਰ ਰਹੇ। ਇਸ ਡਾਕਟਰ ਨਾਲ ਹੋਈ ਇਕ ਲੰਬੀ ਵਿਚਾਰ-ਚਰਚਾ ਦੌਰਾਨ ਭਾਈ ਸਾਹਿਬ ਨੇ ਦਲੀਲ-ਯੁਕਤ ਤਰੀਕੇ ਨਾਲ ਡਾਕਟਰ ਦੀ ਨਿਸ਼ਾ ਕਰਵਾਈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਪੂਜਾ ਬੁੱਤ-ਪ੍ਰਸਤੀ ਨਹੀਂ, ਬਲਕਿ ਅਕਾਲ ਪੁਰਖ ਦੀ ਪੂਜਾ ਹੈ। ਇਸ ਵਿਚਾਰ-ਚਰਚਾ ਨੂੰ ਜਗਿਆਸੂਆਂ ਦੇ ਲਾਭ ਹਿਤ ਭਾਈ ਸਾਹਿਬ ਵੱਲੋਂ ਇਸ ਪੁਸਤਕ ਦਾ ਰੂਪ ਦੇ ਦਿੱਤਾ ਗਿਆ।