ਇਹ ਪੁਸਤਕ ਮਹਿਬੂਬ ਕਵੀ ਵੱਲੋਂ 1960 ਤੋਂ 2010 ਦਰਮਿਆਨ ਵੱਖ-ਵੱਖ ਵਿਸ਼ਿਆਂ ’ਤੇ ਲਿਖੇ ਗਏ ਨਿਬੰਧਾਂ, ਖੋਜ-ਪੱਤਰਾਂ, ਰੇਖਾਂ-ਚਿੱਤਰਾਂ, ਪੁਸਤਕ ਸਮੀਖਿਆਵਾਂ ਅਤੇ ਮੁਲਾਕਾਤਾਂ ਦਾ ਦੁਰਲੱਭ ਸੰਗ੍ਰਹਿ ਹੈ । ਆਪਣੀ ਸਾਹਿਤਕ ਯਾਤਰਾ ਦੌਰਾਨ ਉਹ ਸਮੇਂ ਦੀਆਂ ਹਨੇਰੀਆਂ ਖਿਲਾਫ਼ ਭਟਿਆ, ਸਮੇਂ ਦੇ ਭਖਦੇ ਮੁੱਦਿਆਂ ਤੇ ਬਹਿਸਾਂ ਵਿਚ ਵੀ ਸੰਜਮੀ ਢੰਗ ਨਾਲ ਸ਼ਾਮਲ ਹੋਇਆ ਅਤੇ ਸਮਕਾਲੀ ਲੇਖਕਾਂ ਪ੍ਰਤਿ ਸੁਹਿਰਦ ਤੇ ਕਾਟਵੀਆਂ ਟਿੱਪਣੀਆਂ ਵੀ ਕਰਦਾ ਰਿਹਾ । ਹੱਲਥਾ ਸੰਗ੍ਰਹਿ ਵਿਦਵਾਨ ਕਵੀ ਦੀਆਂ ਕੁਝ ਅਨਮੋਲ ਲਿਖਤਾਂ ਤੋਂ ਇਲਾਵਾ ਉਸ ਦੀ ਮੁੱਖ ਸਿਰਜਣਾ ਦੇ ਹਾਸ਼ੀਏ ’ਤੇ ਪਏ ਇਨ੍ਹਾਂ ਪ੍ਰਤਿਕਰਮਾਂ ਨੂੰ ਸੰਭਾਲਣ ਤੇ ਪਾਠਕਾਂ ਦੇ ਸਾਹਮਣੇ ਪ੍ਰਸਤੁਤ ਕਰਨ ਦਾ ਉਪਰਾਲਾ ਹੈ । ਇਸ ਪੁਸਤਕ ਰਾਹੀਂ ਮਹਿਬੂਬ ਕਵੀ ਦੇ ਨਿਰਛਲ, ਨਿਰਕਪਟ ਤੇ ਨਿਰਵੈਰ ਹਿਰਦੇ ਦੇ ਦੀਦਾਰ ਹੁੰਦੇ ਹਨ ਤੇ ਉਸ ਦੀ ਵਿਸ਼ਾਲ ਸਾਹਿਤ-ਦ੍ਰਿਸ਼ਟੀ ਨਾਲ ਸਾਂਝ ਵੀ ਪੈਂਦੀ ਹੈ ।