‘ਰੁੱਤਾਂ ਦੇ ਭੇਦ ਭਰੇ ਖਤ’ ਇਕ ਲੰਮੀ ਕਵਿਤਾ ਹੈ, ਜੋ ਕਿ ਲਗਭਗ ਪੰਜ ਸੌ ਬੰਦਾਂ ਵਿਚ ਰਚੀ ਗਈ ਹੈ। ਸੋ, ਇਸ ਲੰਮੀ ਕਵਿਤਾ ਨੂੰ ਅਨੁਭਵ ਦੀ ਵੰਨ-ਸੁਵੰਨੀ ਪਰਵਾਜ਼ ਅਤੇ ਆਕਾਰ ਦੇ ਪੱਖ ਤੋਂ ਅਸੀਂ ਇਸ ਨੂੰ ਇਕ ਲਘੂ ਮਹਾਂ ਕਾਵਿ ਹੀ ਆਖ ਸਕਦੇ ਹਾਂ। ਹਰਿੰਦਰ ਸਿੰਘ ਮਹਿਬੂਬ ਨੇ ਇਸ ਲਘੂ ਮਹਾਂਕਾਵਿ ਦੀ ਰਚਨਾ 1963 ਈ. ਵਿਚ ਕੀਤੀ ਸੀ। ਇਸ ਕਵਿਤਾ ਦਾ ਕੇਂਦਰੀ ਵਿਸ਼ਾ ‘ਪਿਆਰ’ ਹੈ, ਜਿਸ ਦੇ ਕੇਂਦਰ ਵਿਚ ਇਸਤਰੀ ਲਗਾਤਾਰ ਵਿਆਪਕ ਹੈ। ਤਤਕਰਾ ਅੰਤਰ ਯਾਤ੍ਰਾ ਦੇ ਰਹੱਸ (ਅੰਮ੍ਰਿਤਾ ਪ੍ਰੀਤਮ) / 9 ਭੂਮਿਕਾ (ਡਾ. ਗੁਰਤਰਨ ਸਿੰਘ) / 13 ਖਤ ਪੜ੍ਹਨ ਤੋਂ ਪਹਿਲਾਂ / 41 ਅੰਮ੍ਰਿਤ ਵੇਲੇ ਦੀ ਲੋਅ/ 43 ਬਨਬਾਸੀ / 45 ਰੁੱਤਾਂ ਦੇ ਭੇਦ ਭਰੇ ਖਤ / 47