ਇਹ ਪੁਸਤਕ ਪ੍ਰੋ. ਹਰਿੰਦਰ ਸਿੰਘ ਮਹਿਬੂਬ ਵੱਲੋਂ ਡਾ. ਗੁਰਤਰਨ ਸਿੰਘ ਸਿੱਧੂ ਨੂੰ ਸਮੇਂ-ਸਮੇਂ ’ਤੇ ਲਿਖੇ ਖਤਾਂ ਦਾ ਸੰਗ੍ਰਹਿ ਹੈ। ਇਹ ਜੋ ਖਤ ਪਾਠਕ ਦੇ ਧਿਆਨ ਵਿਚ ਲਿਆਂਦੇ ਜਾ ਰਹੇ ਹਨ, ਇਹਨਾਂ ਰਾਹੀਂ ਸਮੇਂ ਦੇ ਦੌਰ, ਕਵੀ ਦਾ ਦ੍ਰਿੜ੍ਹ ਇਰਾਦਾ, ਉਸ ਦਾ ਮਹਾਂਕਾਵਿਕ ਬਹੁਪਰਤੀ-ਦ੍ਰਿਸ਼ ਕਿਸੇ ਰੂਪ ਵਿਚ ਜ਼ਰੂਰ ਪਾਠਕ ਨੂੰ ਅਨੁਭਵ ਹੋਵੇਗਾ। ਭਾਵੇਂ ਇਹ ਖਤ ਕਿਸੇ ਨੂੰ ਵੀ ਲਿਖੇ ਹੋਣ, ਇਨ੍ਹਾਂ ਵਿੱਚੋਂ ਜੋ ਕਵੀ ਦੀ ਸ਼ਖਸੀਅਤ ਸਾਹਮਣੇ ਆਉਂਦੀ ਹੈ, ਉਹ ਸਭ ਦੀ ਸਾਂਝੀ ਹੈ।