ਇਹ ਪੁਸਤਕ ਭਾਈ ਵੀਰ ਸਿੰਘ ਜੀ ਦੀਆਂ ਕਵਿਤਾਵਾਂ ਦਾ ਸੰਗ੍ਰਹਿ ਹੈ । ਇਸ ਵਿਚ ਕੁਦਰਤ ਤੇ ਕਵੀ ਦਾ ਅਜ਼ਲ ਥੀਂ ਪਿਆਰ ਹੈ, ਕਵੀ ਦੀ ਛਾਤੀ ਵਿਚ ਕੁਦਰਤ ਦੀ ਛਾਤੀ ਆਣ ਉੱਛਲਦੀ ਹੈ । ਕੁਦਰਤ ਦਾ ‘ਅਰੂਪ-ਨਾਦ’ ਕਵੀ ਦੇ ‘ਰਸ-ਅਲਾਪ’ ਵਿਚ ਮੂਰਤੀਮਾਨ ਹੁੰਦਾ ਹੈ ਤੇ ਕਵੀ ਆਪ ਇਸ ‘ਕਵੀ-ਕੁਦਰਤ-ਸੰਜੋਗ’ ਵਿਚ ਬਿਹਬਲ ਹੋ ਇਕ ਅਣੋਖੀ ਬਿਸਮਿਲ ਬੇਖੁਦੀ ਵਿਚ ਗੜੂੰਦ ਹੁੰਦਾ ਹੈ ।