ਇਸ ਪੁਸਤਕ ਦੇ ਦੋ ਖੰਡ ਹਨ । ਖੰਡ-1 ਵਿਚ ਦੇ ਸਾਰੇ ਗੀਤ/ਕਵਿਤਾਵਾਂ ਭਾਈ ਵੀਰ ਸਿੰਘ ਜੀ ਰਚਿਤ ਹਨ ਜੋ ਉਹਨਾਂ ਨੇ ਗੁਰਪੁਰਬਾਂ ਦੇ ਸਮੇਂ ਲਿਖੇ ਯਾ ਜਦੋਂ ਕੋਈ ਵਲਵਲਾ ਉਪਰੋਂ ਉਤਰਿਆ ਤਾਂ ਲਿਖ ਦਿੱਤਾ । ਖੰਡ-2 ਵਿਚ ਕੇਵਲ ਭਾਈ ਨੰਦ ਲਾਲ ਜੀ ਦੀਆਂ ਫਾਰਸੀ ਵਿਚ ਲਿਖੀਆਂ ਗ਼ਜ਼ਲਾਂ, ਰੁਬਾਈਆਂ ਯਾ ਸ਼ੇਅਰ ਹਨ ਤੇ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਨੇ ਉਨ੍ਹਾਂ ਦਾ ਪੰਜਾਬੀ ਕਵਿਤਾ ਵਿਚ ਉਲਥਾ ਕੀਤਾ ਹੈ ।