ਇਹ ਭਾਈ ਵੀਰ ਸਿੰਘ ਜੀ ਦੁਆਰਾ ਰਚਿਤ ਕਵਿਤਾਵਾਂ ਦਾ ਸੰਗ੍ਰਹਿ ਹੈ । ਇਹ ਖਿਆਲ ਜੋ ਕਿਸੇ ਖਾਸ ਮਜ਼ਮੂਨ-ਆਰਾਈ, ਖਾਸ ਵਿਸ਼ੇ-ਵਰਣਨ ਵਾਸਤੇ ਨਹੀਂ ਲਿਖੇ ਗਏ, ਪਰ ‘ਘਾਹ-ਪੱਤੀਆਂ’ ਤੇ ਜਿਵੇਂ ਤ੍ਰੇਲ ਦੇ ਤੁਪਕੇ ਆ ਡਲ੍ਹਕਦੇ ਹਨ, ਤਿਵੇਂ ਇਨ੍ਹਾਂ ਦਾ ਪ੍ਰਕਾਸ਼ ਹੈ ਤੇ ‘ਤ੍ਰੇਲ ਦੇ ਸੂਰਜ ਸਮਰਪਤ ਵਜੂਦ’ ਵਾਂਙੂੰ ਏਹ “ਸਭਿ ਮਹਿ ਜੋਤਿ ਜੋਤਿ ਹੈ ਸੋਇ” ਦੀ “ਦਰਸ਼ਨ ਤਾਂਘ” ਨੂੰ ਸਮਰਪਤ ਹਨ ।