ਮਨੁੱਖੀ ਸੋਚ ਨੇ ਵਿਕਾਸ ਕਰਨਾ ਹੀ ਹੁੰਦਾ ਹੈ । ਸੋਚ ਦੇ ਏਸ ਵਿਕਾਸ ਵਿਚੋਂ ਜੀਵਨ ਲਈ ਸਹਿਯੋਗ, ਸਹਾਨਭੂਤੀ, ਸੰਵੇਦਨਸ਼ੀਲਤਾ, ਸੁਹਿਰਦਤਾ ਅਤੇ ਸੁੰਦਰਤਾ ਵਰਗੇ ਸਦਗੁਣ ਉਦੈ ਹੋਣੇ ਹੁੰਦੇ ਹਨ । ਮਨੁੱਖੀ ਸੋਚ ਦੇ ਵਿਕਾਸ ਵਿਚ ਸਹਾਈ ਹੋਣਾ ਹੀ ਮਨੁੱਖ ਮਾਤ੍ਰ ਲਈ ‘ਸ਼ੁਭ ਕਰਮਨ’ ਹੈ ਅਤੇ ਸੋਚ ਦੇ ਵਿਕਾਸ ਵਿਚ ਖੜੋਤ ਲਿਆਉਣ ਦਾ ਜਤਨ ਕਰਨਾ, ਕੁਦਰਤ ਦੇ ਨੇਮਾਂ ਦਾ ਵਿਰੋਧ ਹੈ ਅਤੇ ਇੱਕ ਤਰ੍ਹਾਂ ਨਾਲ ਅਪਰਾਧ ਵੀ ਹੈ । ਕੁਝ ਅਜੇਹੇ ਵਿਚਾਰ ਸ. ਪੂਰਨ ਸਿੰਘ ਯੂ. ਕੇ. ਹੁਰਾਂ ਨੇ ਅਪਣੀ ਇਸ ਪੁਸਤਕ ਵਿਚ ਪੇਸ ਕੀਤੇ ਹਨ ।