ਇਹ ਰੇਖਾ-ਚਿੱਤਰ ਤਿੰਨ ਪੀੜ੍ਹੀਆਂ ਦੇ ਉਚ-ਕੋਟੀ ਦੇ ਸਮਕਾਲੀ ਲੇਖਕਾਂ ਦੀਆਂ ਚਸ਼ਮ-ਦੀਦ ਘਟਨਾਵਾਂ ਦਾ ਵੇਰਵਾ ਹੈ । ਇਹ ਰੇਖਾ-ਚਿੱਤਰ ਸਾਡੇ ਵਰਤਮਾਨ ਸਾਹਿਤ ਦਾ ਇਤਿਹਾਸ ਹਨ । ਆਹਲਾ ਕਵੀ ਜਾਂ ਕਲਾਕਾਰ ਵਿਚ ਟੂਣੇ-ਹਾਰੀ ਖਿੱਚ ਹੁੰਦੀ ਹੈ । ਉਸ ਦੀ ਹਰ ਚੀਜ਼ ਵਿਚ ਪਾਠਕਾਂ ਤੇ ਸਰੋਤਿਆਂ ਨੂੰ ਦਿਲਚਸਪੀ ਹੁੰਦੀ ਹੈ । ਉਹ ਕਿਸ ਤਰ੍ਹਾਂ ਰਚਦਾ ਹੈ, ਕੀ ਪਹਿਣਦਾ ਹੈ, ਕਿਸ ਕੈਫੇ ਵਿਚ ਬੈਠ ਕੇ ਬਹਿਰੇ ਨੂੰ ਕੀ ਆਰਡਰ ਦੇਂਦਾ ਹੈ, ਕਿਸ ਤਰ੍ਹਾਂ ਝਗੜਾ ਤੇ ਪਿਆਰ ਕਰਦਾ ਹੈ – ਇਹ ਸਾਰੀਆਂ ਗੱਲਾਂ ਇਤਿਹਾਸ ਬਣ ਜਾਂਦੀਆਂ ਹਨ ।