ਇਸ ਵਿਚ ਗਿਆਰਾਂ ਪ੍ਰਕਰਣ ਹਨ । ਪੁਸਤਕ ਦਾ ਵਿਸ਼ਾ ਇਹ ਹੈ ਕਿ ਗੁਰਬਾਣੀ ਵਿਚ ‘ਸੰਤ’ ਤੇ ‘ਸਾਧ’ ਪਦ ਦੀ ਵਰਤੋਂ ਬੇਅੰਤ ਹੈ, ਇਹ ਕਿਥੇ ਗੁਰੂ ਦੇ ਅਰਥਾਂ ਵਿਚ ਤੇ ਕਿਥੇ ਸਿਖ ਦੇ ਅਰਥਾਂ ਵਿਚ ਆਇਆ ਹੈ, ਇਸ ਗੱਲ ਨੂੰ ਗੁਰਬਾਣੀ ਦੇ ੨੫੦ ਪ੍ਰਮਾਣ ਦੇ ਕੇ ਵਿਸਥਾਰ ਨਾਲ ਪ੍ਰਗਟ ਕੀਤਾ ਗਿਆ ਹੈ ।