ਇਹ ਪੁਸਤਕ ਗੁਰਦਾਸ ਸਿੰਘ ਪਰਮਾਰ ਦੀਆਂ ਗ਼ਜ਼ਲਾਂ ਦਾ ਸੰਗ੍ਰਹਿ ਹੈ। ਵਿਸ਼ੇ ਪੱਖੋਂ ਸੰਖਨਾਦ ਦੀ ਸ਼ਿਅਰਕਾਰੀ ਚੇਤਨਤਾ ਦੇ ਨਗਰ ਵਿਚ, ‘ਜਾਗਦੇ ਰਹੋ ਬਈ’ ਵਰਗਾ ਚੌਂਕੀਦਾਰ ਹੋਕਾ ਹੈ। ਰੂਪਕ ਪੱਖੋਂ ਹਰ ਸ਼ਿਅਰ ਗ਼ਜ਼ਲ ਤਕਨੀਕ ਦੇ ਸੂਈ ਦੇ ਨੱਕੇ ਵਿੱਚੋਂ ਦੀ ਸਹਿਜ ਨਾਲ ਨਿਕਲ ਜਾਂਦਾ ਹੈ। ਛੰਦ, ਬਹਿਰ, ਮਤਲੇ, ਸ਼ਿਅਰ, ਤੁਕਾਂਤ, ਕਾਫੀਏ ਤੇ ਰਦੀਫ਼ ਫੁੱਲ ਦੇ ਖਿੜਨ ਵਾਂਗ ਹਨ, ਜੋ ਖੜਾਕ ਨਹੀਂ ਕਰਦੇ, ਪਰ ਮਹਿਕ ਜਾਂਦੇ ਹਨ। ਸੰਖਨਾਦ ਜਜ਼ਬਾਤ ਅਤੇ ਹੋਸ਼ ਦੀ ਮਿਲਵੀਂ ਕਾਰੀਗਰੀ ਹੈ।