ਇਸ ਸੰਗ੍ਰ੍ਹਹਿ ਵਿਚ ਵੱਖ ਵੱਖ ਕਾਵਿ-ਰੂਪਾਂ ਵਿਚ ਕੀਤੀ ਰਚਨਾ ਸ਼ਾਮਿਲ ਹੈ, ਕਵਿਤਾਵਾਂ, ਗੀਤ ਤੇ ਗ਼ਜ਼ਲਾਂ । ਇਸ ਸੰਗ੍ਰਹਿ ਵਿਚ ਵੀ ਪਾਤਰ ਜੀ ਆਪਣੀ ਹਮੇਸ਼ਾਂ ਵਾਲੀ ਸ਼ਿੱਦਤ ਅਤੇ ਸੰਗੀਤਾਤਮਕਤਾ ਨਾਲ ਹਾਜ਼ਰ ਹਨ । ਸਮੁੱਚੇ ਬ੍ਰਹਿਮੰਡ ਇਤਿਹਾਸ ਮਿਥਿਹਾਸ ਤੇ ਸਾਡੇ ਜੀਵਨ ਦੇ ਤਾਣੇ ਪੇਟੇ ਨਾਲ ਬੁਣੀ ਹੋਈ ਉਹਨਾਂ ਦੀ ਰਚਨਾ ਉਹਨਾਂ ਦੀ ਆਪਣੀ ਤਾਂ ਹੀ ਹੈ, ਸਾਡੀ ਸਾਰਿਆਂ ਦੀ ਰੂਹ ਦੀ ਆਵਾਜ਼ ਵੀ ਹੈ । ਇਸ ਵਿਚ ਉਹਨਾਂ ਦੀਆਂ ਅਨੇਕਾਂ ਦਿਲ-ਟੁੰਬਦੀਆਂ ਰਚਨਾਵਾਂ ਸ਼ਾਮਿਲ ਹਨ । ਅਸੀਂ ਉਹਨਾਂ ਦੇ ਸ਼ਬਦਾਂ ਰਾਹੀਂ ਉਹਨਾਂ ਦੀ ਰੂਹ ਤਕ ਪਹੁੰਚਦੇ ਹਾਂ, ਰੂਹ ਜਿਹੜੀ ਰਿਸ਼ਤਿਆਂ ਤੇ ਸ਼ਬਦਾਂ ਦੇ ਖੂਬਸੂਰਤ ਵਾਕ ਸਿਰਜਣ ਲਈ ਬੇਚੈਨ ਰਹਿੰਦੀ ਹੈ ਤੇ ਵਾਕ ਜਿਹੜੇ ਰੂਹਾਂ ਦਾ ਸਕੂਨ ਬਣਨ ਲਈ ਬੇਚੈਨ ਰਹਿੰਦੇ ਹਨ ।