ਸ਼ਹਰਯਾਰ ਗਾਉਂਦਾ ਨਹੀਂ ਸੀ ਪਰ ਉਸ ਦੀ ਸ਼ਾਇਰੀ ਨੂੰ ਪੜ੍ਹ ਕੇ ਖਾਮੋਸ਼ੀਆਂ ਨੂੰ ਸੁਣਨ ਜਿਹਾ ਅਹਿਸਾਸ ਹੁੰਦਾ ਸੀ । ਉਹ ਮੁਸ਼ਾਇਰਿਆਂ ਦਾ ਸ਼ਾਇਰ ਨਹੀਂ ਸੀ । ਉਹ ਮੁਸ਼ਾਇਰੇ ਵਿਚ ਆਪਣੀ ਗ਼ਜ਼ਲ ਪੜ੍ਹਦਾ ਵੀ ਇਸ ਤਰ੍ਹਾਂ ਸੀ ਜਿਵੇਂ ਕੋਈ ਨਾਖੁਸ਼ਗਵਾਰ ਜਿਹਾ ਫ਼ਰਜ਼ ਅਦਾ ਕਰ ਰਿਹਾ ਹੋਵੇ । ਉਹ ਸ਼ੇਅਰਾਂ ਵਿਚਕਾਰ ਦਾਦ ਲੈਣ ਜੋਗਾ ਵਕਫਾ ਵੀ ਨਹੀਂ ਸੀ ਛੱਡਦਾ ।