ਸੁਰਿੰਦਰਜੀਤ ਸ਼ਰਨ ਜੀ ਦੇ ਇਸ ਕਾਵਿ-ਸੰਗ੍ਰਹਿ ਥਾਣੀ ਲੰਘਦਿਆਂ ਗੀਤਾਂ, ਗ਼ਜ਼ਲਾਂ ਤੇ ਸੰਗਠਿਤ ਨਜ਼ਮਾਂ ਦੇ ਸੁਹਜ-ਦੇਸ਼ ਵਿਚੋਂ ਲੰਘਣ ਦਾ ਮੌਕਾ ਮਿਲਦਾ ਹੈ ਤੇ ਮਨ ਨੂੰ ਧਰਵਾਸ ਬੱਝਾ ਹੈ ਕਿ ਸਾਡੀ ਧਰਤੀ ਅਜੇ ਲੈਅ, ਛੰਦ, ਵਰਗੀਆਂ ਕਲਾ-ਜੁਗਤਾਂ ਲਈ ਅਸਲੋਂ ਬਾਂਝ ਨਹੀਂ ਹੋ ਗਈ ਹੈ । ਇਨ੍ਹਾਂ ਕਵਿਤਾਵਾਂ ਵਿਚ ਛੰਦ ਨੇ ਸ਼ਬਦਾਂ ਨੂੰ ਬੰਧਨ ਵਿਚ ਨਹੀਂ ਪਾਇਆ, ਸਗੋਂ ਉਨ੍ਹਾਂ ਨੂੰ ਗਤੀ ਵਿਚ ਪ੍ਰਵਾਹਿਤ ਕੀਤਾ ਹੈ ।