ਇਸ ਪੁਸਤਕ ਵਿਚ ਲੇਖਕ ਵੱਖ-ਵੱਖ ਲੇਖਕਾਂ ਦੇ ਲੇਖਾਂ ਦੀ ਆਲੋਚਨਾ ਕਰਦਾ ਹੈ । ਆਲੋਚਨਾ ਦਾ ਭਾਵ ਕਿਸੇ ਰਚਨਾ ਪਰ ਸਰਬਪੱਖੀ ਝਾਤ ਮਾਰਨੀ ਤੇ ਉਸ ਦਾ ਮੁਲਾਂਕਣ ਕਰਨ ਦਾ ਨਾਂ ਹੈ । ਇਸ ਸੰਕਲਨ ਵਿਚ ਦੋ ਅਜਿਹੇ ਲੇਖ ਹਨ ਜੋ ਮੈਟਾ ਆਲੋਚਨਾ ਸੰਬੰਧਿਤ ਹਨ, ਭਾਵ ਆਲੋਚਨਾ ਦੀ ਆਲੋਚਨਾ ਨਾਲ । ਇਸ ਵਿਚ ਤਿੰਨ ਲੇਖ ਕਵਿਤਾ ਨਾਲ ਸੰਬੰਧਿਤ ਹਨ, ਜਿਸ ਬਾਰੇ ਲੇਖਕ ਨੇ ਕਾਵਿ ਦਾ ਸੁਚੱਜਾ ਨਿਰੀਖਣ ਤੇ ਵਿਸ਼ਲੇਸ਼ਣ ਕੀਤਾ ਹੈ । ਤਿੰਨ ਹੋਰ ਲੇਖ ਕਹਾਣੀ ਵਿਸ਼ਾ ਬਾਰੇ ਸ਼ਾਮਲ ਕੀਤੇ ਹਨ । ਅੰਤਲਾ ਲੇਖ ਪ੍ਰੀਤਮ ਸਿੱਧੂ ਦੇ ਰਚਨਾ ਜਗਤ ਬਾਰੇ ਹੈ, ਜਿਸ ਵਿਚ ਉਸਨੇ ਲੇਖਕ ਨੂੰ ਬਰਤਾਨੀਆਂ ਦੇ ਪ੍ਰਸਿੱਧ ਕਹਾਣੀਕਾਰ ਤੇ ਹਾਸ-ਵਿਅੰਗ ਲੇਖਕ ਗਰਦਾਨਿਆ ਹੈ ।