ਇਸ ਪੁਸਤਕ ਵਿਚ ਨਾਮ ਅਤੇ ਨਾਮ ਦੇ ਦਾਤੇ ਸਤਿਗੁਰੂ ਬਾਰੇ ਭਾਈ ਸਾਹਿਬ ਦੇ 15 ਅਮੋਲਕ ਲੇਖ ਦਰਜ ਹਨ। ਭਾਈ ਸਾਹਿਬ ਦੀ ਲੇਖਣੀ ਵਿਚੋਂ ਉਨ੍ਹਾਂ ਦਾ ਦ੍ਰਿੜ੍ਹ ਨਿਸਚਾ ਫੁਟ-ਫੁਟ ਪੈਂਦਾ ਹੈ ਕਿ ਸਾਰੇ ਸੰਸਾਰ ਦਾ ਪਾਰ-ਉਤਾਰਾ ਸਤਿਗੁਰੂ ਦੇ ਦੁਆਰਿੳਂ ਹੀ ਹੋਣਾ ਹੈ ਤੇ "ਧਰਮ ਰਾਜਾ ਬਿਸਮਾਦੁ ਹੋਆ ਸਭ ਪਈ ਪੈਰੀ ਆਇ" ਵਾਲੀ ਗੁਹਜ-ਕਲਾ ਪਰਤੱਖ ਹੋ ਕੇ ਅਵੱਸ਼ ਵਰਤਣੀ ਹੈ।