ਇਹ ਪੁਸਤਕ ਨਾਂ ਕੇਵਲ ਬੀਜ-ਮੰਤਰ ਦੇ ਰਹੱਸ ਨੂੰ ਖੋਹਲਦੀ ਹੈ, ਸਗੋਂ ੴ , ਜੋ ਵਾਹਿਗੁਰੂ ਸ਼ਬਦ ਤੋਂ ਇਲਾਵਾ ਸਿਖ ਧਰਮ ਦਾ ਬੀਜ-ਮੰਤਰ ਹੈ, ਉਸ ਦੇ ਵਜੂਦ ਬਾਰੇ ਵੀ ਇਕ ਨਵੀਂ ਨਿਵੇਕਲੀ ਖੋਜ ਨੂੰ ਪ੍ਰਕਾਸ਼ਦੀ ਹੈ । ਕਲਸੀ ਜੀ ਨੇ ਪੁਸਤਕ ਦੇ ਪਹਿਲੇ ਭਾਗ ਵਿਚ ਬਹੁਤ ਹੀ ਸਰਲ ਢੰਗ ਨਾਲ ‘ਸ਼ਬਦ-ਗੁਰੂ’ ਦੇ ਸਿਧਾਂਤ ਦੀ ਪ੍ਰੋੜਤਾ ਕੀਤੀ ਹੈ । ਪੁਸਤਕ ਦੇ ਦੂਜੇ ਭਾਗ ਵਿਚ ਸਿੱਖ ਦਰਸ਼ਨ ਦੀ ਵਿਆਖਿਆ ਕੀਤੀ ਗਈ ਹੈ । ਚਿਤਰਾਂ ਦੀ ਮੱਦਦ ਨਾਲ ਗੁਰੂ-ਬਾਣੀ ਨੂੰ ਵੈਦਿਕ ਧਰਮ ਤੋਂ ਵਿਲੱਖਣ ਸਿੱਧ ਕੀਤਾ ਹੈ । ਵਿਗਿਆਨ ਦੀ ਰੋਸ਼ਨੀ ਵਿਚ ਗੁਰੂ-ਬਾਣੀ ਦੀ ਮਹਾਨਤਾ ਦਰਸਾਈ ਗਈ ਹੈ ।