ਲੇਖਕ ਨੇ ਵਿਸ਼ੇਸ਼ ਲੋੜਾਂ ਹਿੱਤ ਲਘੂ ਨਾਟਕਾਂ ਦੀ ਸਿਰਜਣਾ ਕਰਕੇ ਪੰਜਾਬੀ ਨਾਟਕ ਨੂੰ ਗਤੀਸ਼ੀਲਤਾ ਪ੍ਰਦਾਨ ਕੀਤੀ ਹੈ । ਇਹ ਲਘੂ-ਨਾਟਕ ਨਾ ਤਾਂ ਇਕਾਂਗੀ ਦੇ ਪੈਟਰਨ ’ਤੇ ਹਨ ਅਤੇ ਨਾ ਹੀ ਪੂਰੇ ਨਾਟਕ (Full Length Play) ਦੇ ਪੈਟਰਨ ’ਤੇ ਹਨ । ਇਨ੍ਹਾਂ ਦਾ ਅਧਿਐਨ ਕੀਤਾ ਤਾਂ ਭਾਵੇਂ ਨਾਟਕੀ-ਸ਼ਾਸਤਰ ਅਨੁਸਾਰ ਹੀ ਜਾਵੇਗਾ ਪਰ ਵਿਧਾ ਦੇ ਪੱਖੋਂ ਇਹ ਇਕਾਂਗੀ ਅਤੇ ਪੂਰੇ ਨਾਟਕ ਦੀਆਂ ਸੀਮਾਵਾਂ ਅਤੇ ਸੰਭਾਵਨਾਵਾਂ ਤੋਂ ਹਟਵਾਂ ਹੈ ।