ਇਹ ਪੁਸਤਕ ਔਲਖ ਦੇ ਪੰਜ ਨਾਟਕ ਦੀ ਸੰਗ੍ਰਹਿ ਹੈ । ਇਸ ਸੰਗ੍ਰਹਿ ਦੇ ਪਹਿਲੇ ਇਕਾਂਗੀ ‘ਅਰਬਦ ਨਰਬਦ ਧੰਧੂਕਾਰਾ’ ਦੀ ਰਚਨਾ-ਸ਼ੈਲੀ ਐਬਸਰਡ ਹੈ, ਪਰੰਤੂ ਅਰਥ ਧੁਨੀ ਬਹੁਤ ਸਾਰਥਕ ਹੈ । ਦੂਜਾ ‘ਬਗਾਨੇ ਬੋਹੜ ਦੀ ਛਾਂ’ ਪੰਜਾਬ ਵਿਚ ਹਰੀ ਕ੍ਰਾਂਤੀ ਦੇ ਆਏ ਵਕਤੀ ਹੁਲਾਰੇ ਤੋਂ ਬਾਅਦ ਛੋਟੀ ਕਿਸਾਨੀ ਦੇ ਆਰਥਿਕ/ਸਭਿਆਚਾਰਕ/ਸਮਾਜਕ ਪੱਥਰ ਉਪਰ ਹੋ ਰਹੇ ਵਿਗਠਨ ਅਤੇ ਰੂਪਾਂਤਰਣ ਦੀ ਇਹ ਇਤਿਹਾਸਕ ਦਸਤਾਵੇਜ਼ ਹੈ । ਤੀਸਰਾ ‘ਤੂੜੀ ਵਾਲਾ ਕੋਠਾ’ ਵੀ ਕਿਸਾਨੀ ਦੀ ਵਸਤੂ-ਸਥਿਤੀ ਦੇ ਦੁਖਾਂਤ ਦੀ ਪੇਸ਼ਕਾਰੀ ਨਾਲ ਸੰਬੰਧਿਤ ਹੈ । ਚੌਥਾ ‘ਇਕ ਰਾਮਾਇਣ ਹੋਰ’ ਵੀ ਜ਼ਮੀਨ ਅਤੇ ਤੀਵੀਂ ਦੀਆਂ ਥੁੜਾਂ ਦੇ ਅੰਤਰ-ਸੰਬੰਧਾਂ ਦੇ ਦੁਖਾਂਤ ਦਾ ਨਾਟਕ ਹੈ । ਪੰਜਵਾਂ ਇਕਾਂਗੀ ‘ਅੰਨ੍ਹੇ ਨਿਸ਼ਾਨਚੀ’ ਪੰਜਾਬ ਦੀ ਸੰਪਰਦਾਇਕ ਫਿਜ਼ਾ ਤੋਂ ਪ੍ਰਭਾਵਿਤ ਹੋ ਕੇ ਲਿਖਿਆ ਗਿਆ ਹੈ ।