ਕੋਹਿਨੂਰ ਸੰਸਾਰ ਦਾ ਸਭ ਤੋਂ ਮਸ਼ਹੂਰ ਹੀਰਾ ਹੈ, ਪ੍ਰੰਤੂ ਇਸ ਗਿਰਦ ਹਮੇਸ਼ਾ ਰਹੱਸ ਦੀ ਧੁੰਦ ਛਾਈ ਰਹੀ ਹੈ । ਸੰਸਕ੍ਰਿਤ, ਫਾਰਸੀ ਅਤੇ ਉਰਦੂ ਦੇ ਪੁਰਾਣੇ ਅਣਵਰਤੇ ਸਰੋਤਾਂ ਅਤੇ ਰਤਨ-ਵਿਗਿਆਨ ਵਿੱਚ ਹੋਈਆਂ ਨਵੀਆਂ ਖੋਜਾਂ ਦੀ ਵਰਤੋਂ ਨਾਲ ਪ੍ਰਸਿੱਧ ਬ੍ਰਿਟਿਸ਼ ਇਤਿਹਾਸਕਾਰ ਵਿਲਿਅਮ ਡਾਲਰਿੰਪਲ ਅਤੇ ਅਨੀਤਾ ਆਨੰਦ ਨੇ ਕੋਹਿਨੂਰ ਦੇ ਮੂਲ ਸਰੂਪ ਨੂੰ ਖੋਜਿਆ ਹੈ ਅਤੇ ਮਿਥਿਆਸਕ ਕਹਾਣੀਆਂ ਤੋਂ ਇਸਦਾ ਪਿੱਛਾ ਛੁਡਾਇਆ ਹੈ । ਇਹ ਕਹਾਣੀ ਕਿਸੇ ਨਾਵਲ ਨਾਲੋਂ ਵੱਧ ਦਿਲਚਸਪ ਅਤੇ ਕਿਸੇ ਕਿੱਸੇ ਨਾਲੋਂ ਜੋਸ਼ ਭਰਪੂਰ ਹੈ ।