ਇਸ ਵਿਚ ਨਾਵਲਕਾਰ ਨੇ ਇਕ ਪੇਂਡੂ ਮੁੰਡੇ ਦੇ ਨਿਜੀ ਤਜਰਬੇ ਤੇ ਜਜ਼ਬੇ ਨੂੰ ਕਲਪਨਾ ਦੀ ਪਾਹ ਦੇ ਕੇ ਪਾਠਕਾਂ ਸਾਹਮਣੇ ਪੇਸ਼ ਕੀਤਾ ਹੈ । ਨਾਵਲ ਵਿਚ ਮਾਂ, ਭੈਣ-ਭਰਾਵਾਂ ਦੇ ਪਿਆਰ, ਸਕੂਲ ਦੀ ਮੁੱਢਲੀ ਪੜ੍ਹਾਈ ਦੇ ਚਿੱਤਰ, ਖੇਤਾਂ ਦੀ ਖੂਬਸੂਰਤੀ ਤੇ ਅਲ੍ਹੱੜ ਅਵਸਥਾ ਦੇ ਸੁਚੇਤ ਤੇ ਉਪਚੇਤ ਦੇ ਸੁਫਨੇ ਕਮਾਲ ਤਰੀਕੇ ਨਾਲ ਗੁੰਦੇ ਹੋਏ ਹਨ । ਨਾਵਲ ਦੀ ਸ਼ੈਲੀ ਵਿਚ ਸਰਲਤਾ, ਮੌਲਿਕਤਾ ਤੇ ਖਿੱਚ ਹੈ । ਇਸ ਦਾ ਉਹੀ ਗੁਆਦ ਹੈ ਜੋ ਕੱਚੇ ਦੁੱਧ ਦਾ ਹੁੰਦਾ ਹੈ ।