ਇਸ ਨਾਟਕ ਵਿਚ ਲੇਖਕ ਨੇ ਰਜ਼ੀਆ ਸੁਲਤਾਨ ਦੀ ਕਹਾਣੀ ਪੇਸ਼ ਕੀਤੀ ਹੈ । ਰਜ਼ੀਆ ਦਾ ਔਰਤ ਹੋਣਾ ਤੇ ਆਪਣੇ ਯੁਗ ਦੇ ਵਡੇ ਵਡੇ ਸੂਰਮਿਆਂ ਉਤੇ ਹਕੂਮਤ ਕਰਨਾ ਇਕ ਅਜਿਹਾ-ਵਿਰੋਧੀ ਤੱਤ ਸੀ ਜਿਸ ਦੇ ਕਾਰਨ ਉਸ ਦੇ ਦਰਬਾਰੀ ਤੇ ਸਰਦਾਰ ਉਸ ਦੇ ਦੁਸ਼ਮਣ ਬਣ ਗਏ । ਇਹ ਮੱਧ-ਕਾਲ ਦੇ ਪੁਰਸ਼ ਦਾ ਅਪਮਾਨ ਸੀ । ਸ਼ੇਖ-ਉਲ-ਇਸਲਾਮੀ ਸੂਲਾਂ ਤੇ ਰੂੜ੍ਹੀਗਤ ਵਿਚਾਰਾਂ ਦੇ ਹਾਮੀ ਸਨ । ਅਮੀਰਾਂ ਤੇ ਵਜ਼ੀਰਾਂ ਨੇ ਰਜ਼ੀਆ ਦੇ ਵਿਰੁਧ ਸਾਜ਼ਸ ਦਾ ਜਾਲ ਵਿਛਾਇਆ ਤੇ ਉਹ ਉਨ੍ਹਾਂ ਦਾ ਸ਼ਿਕਾਰ ਹੋ ਗਈ ।