ਕਣਕ ਦੀ ਬੱਲੀ ਇਕ ਪ੍ਰਤੀਕ-ਪ੍ਰਧਾਨ ਨਾਟਕ ਹੈ । ਇਸਦਾ ਗੀਤ ਸਾਰੇ ਨਾਟਕ ਵਿਚ ਵਾਰ ਵਾਰ ਗੂੰਜਦਾ ਹੈ । ਫ਼ਸਲਾਂ ਉਗਦੀਆਂ ਹਨ, ਸੁਨਹਿਰ ਬੱਲੀਆਂ ਝੂਮਦੀਆਂ ਹਨ, ਪਰ ਇਹਨਾਂ ਨੂੰ ਖਾਂਦਾ ਕੌਣ ਹੈ? ਕੌਣ ਮਿਹਨਤ ਕਰਦਾ ਹੈ ਤੇ ਕੌਣ ਨੋਚ ਕੇ ਲੈ ਜਾਂਦਾ ਹੈ? ਕਈ ਵਾਰ ਇਸੇ ਖੋਹਾ-ਖਿੰਝੀ ਵਿਚ ਬੱਲੀ ਲਿਤਾੜੀ ਜਾਂਦੀ ਹੈ ।