ਇਸ ਨਾਟਕ ਤੀਵੀਆਂ ਦੀ ਪੜ੍ਹਾਈ ਦੇ ਵਿਸ਼ੇ ਉਤੇ ਆਧਾਰਿਤ ਹੈ । ਇਸ ਵਿਚ ਪਿੰਡ ਦੀਆਂ ਅਨਪੜ੍ਹ ਜੱਟੀਆਂ, ਕੰਜੂਸ ਹਟਵਾਣੀਆਂ, ਉਸ ਦੀ ਲੜਾਕੀ ਘਰ ਵਾਲੀ ਅਤਰੀ, ਲੋਲੜ ਪੁੱਤ, ਬੁੱਢੀ ਬੀਬੀ ਗਿਆਨੋ, ਦਲੇਰ ਅਨਪੜ੍ਹ ਜੱਟੀ ਕੇਸਰੋ ਤੇ ਉਸ ਦਾ ਲਾਈਲੱਗ ਫੌਜੀ ਘਰਵਾਲਾ ਲੱਖਾ ਪੂਰੇ ਜਲੌਅ ਵਿਚ ਪੇਸ਼ ਕੀਤੇ ਗਏ ਹਨ ।