ਇਹ ਜਨਮ ਸਾਖੀ ਰਸੀਏ ਮਨ ਨਾਲ ਕੀਤੀ ਇਤਿਹਾਸਕ, ਸਿਧਾਂਤਕ, ਨਿਰੰਕੁਸ਼ ਰਚਨਾ ਹੈ ਜੋ ਕਿਸੇ ਵੀ ਤਰ੍ਹਾਂ ਦਾ ਬੰਧਨ ਸਵੀਕਾਰ ਨਹੀਂ ਕਰਦੀ । ਇਸਦੀ ਆਪਣੀ ਵਿਲੱਖਣ ਹੋਂਦ ਵਿਧੀ ਹੈ । ਇਹ ਨਾ ਜੀਵਨ ਹੈ, ਨਾ ਇਤਿਹਾਸ ਹੈ, ਤੇ ਨਾ ਹੀ ਵਿਆਖਿਆ । ਇਹ ਤਾਂ ਅਨੇਕ ਮੁਖਾ ਜੀਵਨ-ਸਿਰਜਨ ਹੈ । ਇਕ ਜੀਵੰਤ ਸੰਸਾਰ ਜਿਸ ਵਿਚ ਅਨੇਕ ਤਰ੍ਹਾਂ ਦੇ ਰੰਗ ਹੰਦੇ ਹਨ । ਠੀਕ, ਉਸੇ ਤਰ੍ਹਾਂ ਇਸ ਵਿਚ ਅਨੇਕ ਮੁਖ ਕਾਵਿ ਜੁਗਤਾਂ, ਕਾਵਿ ਸ਼ੈਲੀਆਂ, ਬ੍ਰਿਤਾਂਤ ਸ਼ੈਲੀਆਂ, ਵਿਆਖਿਆ ਆਦਿ ਆਪੋ ਆਪਣਾ ਸੀਰ ਪਾਉਂਦੀਆਂ, ਇਕ ਦੂਜੇ ਵਿਚ ਓਤਪ੍ਰੋਤ ਹਨ । ਸਿਦਕ ਇਸ ਰਚਨਾ ਦਾ ਕੇਂਦਰ-ਬਿੰਦੂ ਹੈ ਤੇ ਇਸੇ ਦੁਆਲੇ ਘੁੰਮਦਾ ਹੈ, ਇਹ ਸਾਰਾ ਸਿਰਜਨ-ਸੰਸਾਰ ।