ਆਧੁਨਿਕ ਕਾਵਿ-ਸੰਸਾਰ ਵਿਚ ਦੁੱਗਲ ਦਾ ਕਾਵਿ-ਸਿਰਜਨ ਅਸਲੋਂ ਵਿਲੱਖਣ ਸੁਰ ਰੱਖਦਾ ਹੈ। ਬਾਣੀ ਪਾਠਾਂ ਦੀ ਵਰਤੋਂ ਹੈ ਪਰ ਨਵੀਂ ਸਾਰਥਕਤਾ ਨੂੰ ਰੂਪਮਾਨ ਕਰਦੇ ਹਨ। ਇਹ ਨਾ ਤਾਂ ਸ਼ੁਧ ਕਾਵਿ ਹੈ, ਨਾ ਸ਼ੁਧ ਫਿਲਾਸਫੀ ਇਹ ਦੋਹਾਂ ਦਾ ਮਿਸ਼੍ਰਤ ਰੂਪ ਹੈ। ਬਾਣੀ ਅਤੇ ਕਾਵਿ ਦਾ ਸੰਜੁਗਤ ਦੀਦਾਰ ਇਕ ਪਾਸੇ, ਪਰੰਪਰਕ ਦਿੱਖ ਦਾ ਪ੍ਰਭਾਵ ਸਿਰਜਦਾ ਹੈ, ਦੂਜੇ ਪਾਸੇ ਆਧੁਨਿਕਤਾ ਨਾਲ ਦਸਤਪੰਜਾ ਲੈਂਦਾ ਹੈ। ਇਹ ਕਾਵਿ ਪਰੰਪਰਾ ਤੇ ਆਧੁਨਿਕ ਦ੍ਰਿਸ਼ਟੀ ਨੂੰ ਰੂਪਮਾਨ ਕਰਦਾ ਹੋਇਆ ਸੋਚਣ ਲਈ ਮਜਬੂਰ ਕਰਦਾ ਹੈ। ਦ੍ਰਵਿਤ ਹੋਇਆ ਪਾਠਕ ਇਸ ਵਿਚਲੇ ਰਸ ਨੂੰ ਗ੍ਰਹਿਣ ਕਰਦਾ ਹੈ। ਇਹ ਇਕੋ ਵੇਲੇ ਪਰੰਪਰਕ ਅਤੇ ਆਧੁਨਿਕ ਹੈ।