ਇਸ ਪੁਸਤਕ ਵਿਚ ਭਾਈ ਸਾਹਿਬ ਰਣਧੀਰ ਸਿੰਘ ਜੀ ਰਚਿਤ ਸਾਰੀਆਂ ੨੪ ਕਵਿਤਾਵਾਂ ਹਨ, ਜੋ ਭਾਂਤ ਭਾਂਤ ਦੇ ਛੰਦਾਂ, ਕਬਿੱਤਾਂ, ਦਵੱਯੇ, ਕਾਫੀਆਂ, ਬੈਂਤਾਂ ਆਦਿ ਵਿਚ ਹਨ, ਜਿਨ੍ਹਾਂ ਵਿਚ ਕਵਿਤਾ ਨੰ: ੧, ੨੦, ੨੧, ੨੨, ੨੩ ਉਨ੍ਹਾਂ ਨੇ ੧੯੩੦ ਦੇ ਸ਼ੁਰੂ ਵਿਚ ਨਾਗਪੁਰ ਜੇਲ੍ਹ ਵਿਚ ਲਿਖੀਆਂ ਸਨ । ਇਹ ਕਵਿਤਾਵਾਂ ਪ੍ਰਮਾਰਥੀ ਰੰਗ ਦੀਆਂ ਭਗਤੀ ਭਾਵ ਵਾਲੀਆਂ ਫ਼ਕੀਰੀ ਕਵਿਤਾਵਾਂ ਹਨ, ਜਿਨ੍ਹਾਂ ਵਿਚ ਬੋਲੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ, ਅਰਥਾਤ ਗੁਰਮੁਖੀ ਬੋਲੀ ਵਰਤੀ ਗਈ ਹੈ । ਪਾਠਕਾਂ ਦੇ ਸੌਖ ਲਈ ਪੁਸਤਕ ਦੇ ਅੰਤ ਵਿਚ ਸਾਰੀਆਂ ਕਵਿਤਾਵਾਂ ਦੇ ਨੰਬਰ-ਵਾਰ ‘ਪ੍ਰਯਾਯ ਤੇ ਟਿਪਣੀਆਂ’ ਹਨ ।