‘ਪ੍ਰੀਤ ਵੀਣਾ’. ਅਛੋਹ, ਪਰੀਆਂ ਵਰਗੀ ਨੂਰਾਨੀ ਤੇ ਆਪਣੇ ਅਕਹਿ ਸੁਹਜਦੇ ਨਾਚ ਵਿਚ ਨਚਦੀ ਇਕ ਕਵਿਤਾ ਹੈ, ਜਿਸ ਵਿਚ ਦੋ ਪ੍ਰੀਤਮਾਂ ਦੀ ਪੀੜਾ ਦਾ ‘ਬਿਰਹੋਂ ਦੁਖ’ ਤੇ ‘ਸੁਹਾਗ ਸੰਜੋਗ’ ਦਾ ਗਾਇਨ ਹੋ ਰਿਹਾ ਹੈ । ਇਹ ਨਾਜ਼ਕ ਅਟਖੇਲੀਆਂ ਕਰਦੀ ਕਵਿਤਾ ਇਕ ਸੁਪਨੇ ਵਰਗੇ ਸੁਹਣੇ ਰੰਗ ਰਸ ਦੀ ਥਿਰਨ ਹੈ, ਜਿਸ ਵਿਚ ਅਨੇਕ ਤਰਬਾਂ ਰੂਹ ਦੀਆਂ ਡੂੰਘਾਈਆਂ ਵਿਚ ਗੂੰਜ ਰਹੀਆਂ ਹਨ ।